Essay on Chaar Sahibzaade in Punjabi – ਚਾਰ ਸਾਹਿਬਜ਼ਾਦਿਆਂ ਤੇ ਲੇਖ

ਜੇ ਗੱਲ ਕਰੀਏ ਸਿੱਖ ਧਰਮ ਦੀ ਤਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੌਣ ਭੁਲਾ ਸਕਦਾ ਹੈ। ਅੱਜ ਅਸੀਂ Essay on Chaar Sahibzaade in Punjabi ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹੈ। ਅਸੀਂ ਇਸ ਲੇਖ ਵਿਚ ਚਾਰ ਸਾਹਿਬਜ਼ਾਦਿਆਂ ਦਾ ਜਨਮ, ਸ਼ਹੀਦੀ ਤੇ ਹੋਰ ਵੀ ਮਹੱਤਵਪੂਰਨ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੇਂਗੇ।

Essay on Chaar Sahibzaade in Punjabi

ਸਿੱਖ ਧਰਮ ਦੀ ਸ਼ੁਰੂਆਤ ਹੀ ਬਲੀਦਾਨ ਤੋਂ ਸ਼ੁਰੂ ਹੁੰਦੀ ਹੈ, ਚਾਰ ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਵਿਚ ਸਭ ਤੋਂ ਮਹਾਨ ਸਥਾਨ ਪ੍ਰਾਪਤ ਹੈ। ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਦੇ ਪਿਤਾ ਜੀ ਅਤੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਚਾਰ ਸਾਹਿਬਜ਼ਾਦਿਆਂ ਦੇ ਦਾਦਾ ਜੀ ਹਨ। ਮਾਤਾ ਗੁਜਰੀ ਜੀ ਚਾਰ ਸਾਹਿਬਜ਼ਾਦਿਆਂ ਦੀ ਦਾਦੀ ਮਾਤਾ ਹੈ।

ਚਾਰ ਸਾਹਿਬਜਾਦਿਆਂ ਦੀ ਸਹੀਦੀ ਸਿੱਖ ਇਤਿਹਾਸ ਦਾ ਇੱਕ ਮਹੱਤਵਪੂਰਣ ਹਿੱਸਾ ਹੈ, ਅਤੇ ਉਹਨਾਂ ਦੀ ਸਹੀਦੀ ਦੀ ਯਾਦਗਾਰੀ ਦਸੰਬਰ ਮਹੀਨੇ ਵਿੱਚ ਸਿੱਖ ਸੰਗਤ (ਪਵਿੱਤਰ ਸੰਗਤ) ਦੁਆਰਾ ਬੜੀ ਉਲਾਸ ਨਾਲ ਮਨਾਈ ਜਾਂਦੀ ਹੈ।

21ਵੀਂ ਅਤੇ 26ਵੀਂ ਦਸੰਬਰ ਸਿੱਖ ਸੰਸਾਰ ਵਿੱਚ ਬੇਹੱਦ ਖਾਸ ਦਿਨ ਹਨ, ਕਿਉਂਕਿ ਇਹ ਦਿਨਾਂ 1704 ਵਿੱਚ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਆਪਣੀ ਸ੍ਰਗਉਣਾਂ ਨੂੰ ਸਵਰਗੋਸ਼ਤੀ ਦੇ ਤੌਰ ਤੇ ਸੰਖੇਪਾਂ ਕੀਤਾ ਸੀ। 26ਵੀਂ ਨੂੰ, ਸਿਰਹਿੰਦ ਦਾ ਮੁਗ਼ਲ ਸ਼ਾਸਕ ਨੇ ਦਿਲ ਦਹਲਾਉਂਦੇ ਅਤੇ ਨਿਹਾਯਤ ਕ੍ਰੂਰੀਤਾਪੂਰਕ ਤਰੀਕੇ ਨਾਲ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿਚ ਚਿਣਵਾ ਦਿੱਤਾ।

essay-on-chaar-sahibzaade-in-punjabi
Image by – Google

Essay on Chaar Sahibzaade in Punjabi 200 Words

ਸਿੱਖਾਂ ਦੇ ਨਾਮ ਦੇ ਪਿੱਛੇ ਸਿੰਘ ਸ਼ਬਦ ਨੂੰ ਲਾਇਆ ਜਾਂਦਾ ਹੈ , ਜਿਸਦਾ ਮਤਲਬ ਸ਼ੇਰ ਹੁੰਦਾ ਹੈ ਤੇ ਇਸ ਗੱਲ ਨੂੰ ਸਾਬਿਤ ਕਰਨ ਲਈ ਪੂਰਾ ਸਿੱਖ ਇਤਿਹਾਸ ਬਲੀਦਾਨ ਨਾਲ ਭਰਿਆ ਪਿਆ ਹੈ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹਨ ਤੇ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀ (ਉਮਰ 18 ਸਾਲ), ਜੁਝਾਰ ਸਿੰਘ ਜੀ (ਉਮਰ 14 ਸਾਲ), ਜੋਰਾਵਰ ਸਿੰਘ ਜੀ (ਉਮਰ 9 ਸਾਲ) ਅਤੇ ਫਤਿਹ ਸਿੰਘ ਜੀ (6 ਸਾਲ) ਹੈ। 20 ਦਸੰਬਰ 1704 ਦੀ ਰਾਤ ਨੂੰ, ਗੁਰੂ ਸਾਹਿਬ, ਚਾਰ ਸਾਹਿਬਜਾਦੇ, ਮਾਤਾ ਗੁਜਰੀ ਕੌਰ, ਗੁਰੂ ਦੇ ਮਹਿਲ, ਮਾਤਾ ਜੀਤੋ ਜੀ, ਉਨ੍ਹਾਂ ਦੀ ਪਤਨੀ, ਪੰਜ ਪਿਆਰੇ ਅਤੇ ਕੁਝ ਸੋ ਸਿੱਖ ਅਨੰਦਪੁਰ ਸਾਹਿਬ ਤੋਂ ਰੋਪਰ (ਵਰਤਮਾਨ ਪੰਜਾਬ ਵਿਚ) ਜਾਣ ਵਾਲਿਆਂ ਨੂੰ ਛੱਡ ਗਏ।

20-21 ਦਸੰਬਰ ਦੀ ਰਾਤ ਨੂੰ ਮੁਗ਼ਲਾਂ ਨੇ ਗੁਰੂ ਸਾਹਿਬ ਦੇ ਟਿਕਾਣੇ ਸਰਸਾ ਤੇ ਹਮਲਾ ਕੀਤਾ ਜੋ ਕਿ ਅਨੰਦਪੁਰ ਸਾਹਿਬ ਤੋਂ ਲਗਭਗ 25 ਕਿਲੋਮੀਟਰ ਦੂਰੀ ਤੇ ਹੈ। ਇਸ ਜਗਾ ਤੇ ਹੀ ਗੁਰੂ ਸਾਹਿਬ ਆਪਣੇ ਪੂਰੇ ਪਰਿਵਾਰ ਨਾਲੋਂ ਵਿਛੜ ਗਏ ਤੇ ਇਸ ਘਟਨਾ ਨੂੰ ਅਸੀਂ ”ਪਰਿਵਾਰ ਵਿਛੋੜਾ” ਕਿਹਾ ਜਾਂਦਾ ਹੈ।

ਇਸਲਈ ਇਸ ਘਟਨਾ ਨੂੰ ਯਾਦ ਰੱਖਣ ਲਈ ਗੁਰੂਦੁਆਰਾ ਪਰਿਵਾਰ ਵਿਛੋੜਾ ਸਾਹਿਬ ਬਣਾਇਆ ਗਿਆ ਹੈ। ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜ਼ੋਰਾਵਰ ਸਿੰਘ ਜੀ ਦੋਨੋ ਚਮਕੌਰ ਦੀ ਗੜੀ ਵਿਚ ਮੁਗ਼ਲਾਂ ਨਾਲ ਲੜਦੇ ਲੜਦੇ ਸ਼ਹੀਦ ਹੋ ਗਏ। ਇਸੇ ਤਰਾਂ ਗੁਰੂ ਸਾਹਿਬ ਜੀ ਨੇ ਆਪਣੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗਵਾ ਲਿਆ।

Read More – ਗੁਰੂ ਨਾਨਕ ਦੇਵ ਜੀ ਤੇ ਲੇਖ

ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਣਕਾਰੀ

ਸਿੱਖ ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਹੋਏ ਸਨ, ਸੱਭ ਤੋਂ ਵੱਡੇ ਮਾਤਾ ਜੀਤੋ ਜੀ ਸਨ, ਦੂਸਰੇ ਨੰਬਰ ਤੇ ਮਾਤਾ ਸੁੰਦਰੀ ਜੀ ਸਨ ਅਤੇ ਤੀਸਰੇ ਨੰਬਰ ਤੇ ਮਾਤਾ ਸਾਹਿਬ ਕੌਰ ਜੀ ਸਨ ਜਿਨ੍ਹਾਂ ਦੀ ਝੋਲੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸਾ ਜੀ’ ਨੂੰ ਪਾਇਆ ਹੈ।

ਗੁਰੂ ਸਾਹਿਬ ਜੀ ਦਾ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ 23 ਹਾੜ੍ਹ 1734 ਗੁਰੂ ਕੇ ਲਾਹੌਰ ਵਿਖੇ ਹੋਇਆ। ਗੁਰੂ ਗੋਬਿੰਦ ਸਾਹਿਬ ਜੀ ਦਾ ਦੂਸਰਾ ਵਿਆਹ 7 ਵੈਸਾਖ ਸੰਮਤ 1741 ਨੂੰ ਮਾਤਾ ਸੁੰਦਰੀ ਜੀ ਨਾਲ ਪਾਉਂਟਾ ਸਾਹਿਬ ਵਿਖੇ ਹੋਇਆ। ਪਾਉਂਟਾ ਸਾਹਿਬ ਵਿਚ ਹੀ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ 23 ਮਾਘ ਸੰਮਤ 1743 ਨੂੰ ਹੋਇਆ, ਬਾਬਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੇਠੇ ਪੁੱਤਰ ਹਨ।

ਗੁਰੂ ਸਾਹਿਬ ਜੀ ਦਾ ਮਾਤਾ ਸਾਹਿਬ ਕੌਰ ਜੀ ਨਾਲ ਵਿਆਹ 18 ਵੈਸਾਖ ਸੰਮਤ 1757 ਨੂੰ ਅਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਬੇਹੱਦ ਜ਼ੋਰ ਦੇਣ ਕਾਰਨ ਹੋਇਆ। ਸਿੱਖ ਇਤਿਹਾਸ ਦੇ ਅਨੁਸਾਰ ਗੁਰੂ ਸਾਹਿਬ ਜੀ ਦੇ ਬਾਕੀ ਤਿੰਨ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਾਹਿਬ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਮਾਤਾ ਜੀਤੋ ਜੀ ਦੀ ਸੰਤਾਨ ਹਨ।

essay-on-chaar-sahibzaade-in-punjabi
Image by – Google

ਬਾਬਾ ਅਜੀਤ ਸਿੰਘ ਜੀ

ਬਾਬਾ ਅਜੀਤ ਸਿੰਘ ਜੀ ਦਾ ਜਨਮ 23 ਮਾਘ ਸੰਮਤ 1743 ਨੂੰ, ਪਾਉਂਟਾ ਸਾਹਿਬ ਵਿਖੇ ਹੋਇਆ ਅਤੇ 8 ਪੋਹ ਸੰਮਤ 1761 ਨੂੰ ਬਾਬਾ ਅਜੀਤ ਸਿੰਘ ਜੀ ਗੁਰੂ ਸਾਹਿਬ ਜੀ ਦੀਆਂ ਅੱਖਾਂ ਸਾਹਮਣੇ ਚਮਕੌਰ ਸਾਹਿਬ ਦੇ ਖਾੜਾ-ਏ- ਜੰਗ ਵਿਚ ਦੁਸ਼ਮਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ।

ਬਾਬਾ ਜੁਝਾਰ ਸਿੰਘ ਜੀ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖੋਂ ਸੰਮਤ 1747 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਆਪ ਦੀ ਸ਼ਹੀਦੀ ਵੀ, ਚਮਕੌਰ ਸਾਹਿਬ ਦੇ ਖਾੜਾ-ਏ-ਜੰਗ ਵਿਚ ਗੁਰੂ ਪਿਤਾ ਦੀਆਂ ਨਜ਼ਰਾਂ ਦੇ ਸਾਹਮਣੇ 8 ਪੋਹ ਸੰਮਤ 1761 ਨੂੰ ਹੋਈ।

ਬਾਬਾ ਜ਼ੋਰਾਵਰ ਸਿੰਘ ਜੀ

ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਵੀ ਮਾਤਾ ਜੀਤੋ ਦੀ ਕੁੱਖ ਤੋਂ ਮੱਘਰ ਸ਼ੁਦੀ 3 ਸੰਮਤ 1753 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ। ਉਸ ਸਮੇਂ ਦੇ ਜ਼ਾਲਮ ਸੂਬੇਦਾਰ ਸਰਹੰਦ, ਵਜੀਦ ਖ਼ਾਂ ਦੇ ਹੁਕਮ ਨਾਲ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਅੰਤ ਨੂੰ ਜ਼ਿੰਦਾ ਕੰਧਾਂ ਵਿਚ ਚਿਣ ਕੇ 13 ਪੋਹ ਸੰਮਤ 1761 ਵਿਚ ਸ਼ਹੀਦ ਕਰ ਦਿਤਾ ਗਿਆ। ਸ਼ਹੀਦੀ ਸਮੇਂ ਆਪ ਜੀ ਦੀ ਉਮਰ, ਲਗਭਗ 8 ਸਾਲ ਦੀ ਸੀ।

ਬਾਬਾ ਫ਼ਤਹਿ ਸਿੰਘ ਜੀ

ਸਿੱਖ ਇਤਿਹਾਸ ਦੇ ਸਭ ਤੋਂ ਛੋਟੀ ਉਮਰ ਦੇ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਵੀ ਮਾਤਾ ਜੀਤੋ ਦੀ ਕੁੱਖ ਤੋਂ ਫੱਗਣ ਸ਼ੁਦੀ 7 ਸੰਮਤ1755 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ। ਆਪ ਜੀ ਨੂੰ ਵੀ ਵੱਡੇ ਭਰਾ ਬਾਬਾ ਜ਼ੋਰਾਵਰ ਸਿੰਘ ਜੀ ਵਾਂਗ ਬਹੁਤ ਸਾਰੇ ਤਸੀਹੇ ਸਹਿਣੇ ਪਏ, ਉਸ ਸਮੇਂ ਦੇ ਜ਼ਾਲਮ ਸੂਬੇਦਾਰ ਸਰਹੰਦ, ਵਜੀਦ ਖ਼ਾਂ ਦੇ ਹੁਕਮ ਨਾਲ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਅੰਤ ਨੂੰ ਜ਼ਿੰਦਾ ਕੰਧਾਂ ਵਿਚ ਚਿਣ ਕੇ 13 ਪੋਹ ਸੰਮਤ 1761 ਵਿਚ ਸ਼ਹੀਦ ਕਰ ਦਿਤਾ ਗਿਆ। ਸ਼ਹੀਦੀ ਸਮੇਂ ਆਪ ਜੀ ਦੀ ਉਮਰ, ਲਗਭਗ 6 ਸਾਲ ਦੀ ਸੀ।

ਛੋਟੇ ਸਾਹਿਬਜ਼ਾਦਿਆਂ ਦਾ ਜਨਮ ਅਤੇ ਸ਼ਹੀਦੀ

ਸਾਹਿਬਜ਼ਾਦਿਆਂ ਦਾ ਨਾਮ ਸਾਹਿਬਜ਼ਾਦਿਆਂ ਦਾ ਜਨਮ ਸਾਹਿਬਜ਼ਾਦਿਆਂ ਦੀ ਸ਼ਹੀਦੀ
ਬਾਬਾ ਅਜੀਤ ਸਿੰਘ ਜੀ 23 ਮਾਘ ਸੰਮਤ 1743 8 ਪੋਹ ਸੰਮਤ 1761
ਬਾਬਾ ਜੁਝਾਰ ਸਿੰਘ ਜੀ 1747  8 ਪੋਹ ਸੰਮਤ 1761
ਬਾਬਾ ਜ਼ੋਰਾਵਰ ਸਿੰਘ ਜੀ 3 ਸੰਮਤ 1753 13 ਪੋਹ ਸੰਮਤ 1761
ਬਾਬਾ ਫ਼ਤਹਿ ਸਿੰਘ ਜੀ 7 ਸੰਮਤ1755 13 ਪੋਹ ਸੰਮਤ 1761

 

ਚਾਰ ਸਾਹਿਬਜ਼ਾਦੇ ਦੇ ਨਾਮ

ਬਾਬਾ ਅਜੀਤ ਸਿੰਘ ਜੀ
ਬਾਬਾ ਜੁਝਾਰ ਸਿੰਘ ਜੀ
ਬਾਬਾ ਜ਼ੋਰਾਵਰ ਸਿੰਘ ਜੀ
ਬਾਬਾ ਫ਼ਤਹਿ ਸਿੰਘ ਜੀ

essay-on-chaar-sahibzaade-in-punjabi
Image by – Google

Short Essay on Chaar Sahibzaade in Punjabi

ਚਾਰ ਸਾਹਿਬਜ਼ਾਦੇ ਜਿਨ੍ਹਾਂ ਦੇ ਮਹਾਨ ਬਲੀਦਾਨ ਨੂੰ ਸਿੱਖ ਇਤਿਹਾਸ ਕਦੇ ਵੀ ਨਹੀਂ ਭੁਲਾ ਸਕਦਾ, ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਨੇ ਬਿਨਾ ਕਿਸੇ ਡਰ ਤੋਂ ਆਪਣੇ ਦੇਸ਼ ਨੂੰ ਬਚਾਉਣ ਲਈ ਆਪਣੀ ਸ਼ਹੀਦੀ ਦੇ ਦਿੱਤੀ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਆਪਣੀ 6 ਤੇ 8 ਸਾਲ ਦੀ ਉਮਰ ਵਿੱਚ ਸ਼ਹੀਦੀ ਦੇ ਕੇ ਇਹ ਸਾਬਿਤ ਕਰ ਦਿੱਤਾ ਕਿ ਬਲੀਦਾਨ ਲਈ ਉਮਰ ਦਾ ਕੋਈ ਸਥਾਨ ਨਹੀਂ ਹੈ।

ਗੁਰੂ ਸਾਹਿਬ ਜੀ ਦੇ ਤਿੰਨੋ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਦੋਵੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ ਅਤੇ ਦੋਨੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਸੂਬੇਦਾਰ ਵਜ਼ੀਰ ਖਾਂ ਨੇ ਜਿੰਦਾ ਹੀ ਨੀਹਾਂ ਵਿਚ ਚਿਣਵਾ ਦਿੱਤਾ।

ਚਾਰ ਸਾਹਿਬਜ਼ਾਦਿਆਂ ਦੀ ਫਿਲਮ

 

Rate this post

Leave a Comment